22.1 C
New York
Monday, Sep 29, 2025
The Beats
Image default
Uncategorized

ਗਰੀਬਾਂ ਦੇ ਡਾਕਟਰ ਤੋਂ ਬਾਅਦ ਹੁਣ ਪੁੱਤਰ ਵੀ ਚਲਾ ਗਿਆ….

ਮੋਗਾ ਸ਼ਹਿਰ ਸੂਦ ਗੋਤ ਅਤੇ ਗਿੱਲ ਗੋਤ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਦੋਂਵੇ ਗੋਤਾਂ ਮੋਗਾ ਵਿੱਚ ਜਿਆਦਾ ਹੋਣ ਕਰਕੇ ਮੈਂ ਗਿੱਲ ਪਰਿਵਾਰ ਬਾਰੇ ਪਹਿਲਾਂ ਲਿੱਖ ਚੁੱਕਾ ਹਾਂ ਸੂਦਾਂ ਬਾਰੇ ਲਿਖਣਾ ਸੀ ਪਰ ਇਹ ਨਹੀਂ ਸੀ ਸੋਚਿਆ ਕੀ ਇਸ ਟਾਈਮ ਲਿਖਣਾ ਪਵੇਗਾ ਵੈਦ ਸੱਤਪਾਲ ਸੂਦ ਪਰਿਵਾਰ ਜੌ ਕੀ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ ਵੈਦ ਜੀ ਘਰੋਂ ਨਿਕਲਦੇ ਸਲਾਮਾਂ ਹੁੰਦੀਆ ਤੁਰ ਕੇ ਜਾਣਾ ਹਸਪਤਾਲ ਨੂੰ 2017 ਵਿੱਚ ਵੈਦ ਜੀ ਦਾ ਦੁਨੀਆਂ ਤੋਂ ਜਾਣਾ ਬਹੁਤ ਦੁੱਖਦਾਈ ਖ਼ਬਰ ਸੀ ਮੈਂ ਲੋਗਾਂ ਨੂੰ ਕਹਿੰਦੇ ਸੁਣਿਆ ਕੀ ਗਰੀਬਾਂ ਦਾ ਡਾਕਟਰ ਮਰ ਗਿਆ ਓਦਾਂ ਹੀ ਓਨਾਂ ਦਾ ਬੇਟਾ ਡਾਕਟਰ ਸੰਦੀਪ ਸੰਨੀ ਸੂਦ ਸੀ ਲੋਗਾਂ ਦੀ ਸੇਵਾ ਕਰਨ ਵਾਲਾ ਗਰੀਬਾਂ ਦੇ ਹੱਕ ਵਿੱਚ ਖੜ੍ਹਨ ਵਾਲਾ ਸੰਨੀ ਐਮ ਸੀ ਯਾਰਾਂ ਦਾ ਯਾਰ ਮੇਰੀ ਮੁਲਾਕਾਤ ਸੰਨੀ ਦੇ ਰਿਸ਼ਤੇਦਾਰ ਸੋਨੂੰ ਸੂਦ ਨੇ ਕਰਵਾਈ ਸੀ ਕੀ ਸੰਨੀ ਮੇਰਾ ਭਰਾ ਹੈ ਵੈਦ ਜੀ ਦਾ ਬੇਟਾ ਹੈ ਫੇਰ ਮੇਰੀ ਵੀ ਸੰਨੀ ਨਾਲ ਮੁਲਾਕਾਤ ਹੋਣ ਲੱਗ ਪਈ ਸੋਨੂੰ ਸੂਦ ਨੇ ਦੁਕਾਨ ਬਣਾ ਲਈ ਸੰਨੀ ਦੇ ਘਰ ਦੇ ਨਾਲ ਮੋਬਾਇਲ ਦੀ ਓਥੇ ਅਕਸਰ ਚਾਹ ਪਾਣੀ ਪੀਂਦੇ ਰਹਿਣਾ ਨਾਲ ਵੱਡੇ ਵੀਰ ਮੌਜੀ ਸੂਦ ਦੀ ਕਰਿਆਨੇ ਦੀ ਦੁਕਾਨ ਹੈ ਓਥੇ ਵੀ ਮਿਲਣਾ ਪੜ੍ਹਾਈ ਤੋਂ ਬਾਅਦ ਸੰਨੀ ਵੈਦ ਜੀ ਨਾਲ ਹਸਪਤਾਲ ਬੈਠਣ ਲੱਗ ਪਿਆ ਡਾਕਟਰ ਬਣ ਗਿਆ ਮਰੀਜ਼ਾਂ ਨੂੰ ਸ਼ਫਾ ਮਿਲਣ ਲੱਗੀ ਹਸਪਤਾਲ ਦਾ ਨਾਮ ਹੋਰ ਜਿਆਦਾ ਹੋ ਗਿਆ ਜਿਸ ਮਰੀਜ਼ ਕੋਲ ਪੈਸੇ ਘੱਟ ਹੋਣੇ ਵੈਦ ਜੀ ਵਾਂਗੂੰ ਓਸਨੂੰ ਦਵਾਈ ਮੁੱਫਤ ਵਿੱਚ ਦੇ ਦਿੰਦਾ ਪਰਿਵਾਰ ਦਾ ਰਸੂਖ਼ ਰੁੱਤਬਾ ਦੇਖਦੇ ਹੋਏ ਸਿੱਖਿਆ ਮੰਤਰੀ ਤੋਤਾ ਸਿੰਘ ਜੀ ਨੇ ਤੇ ਬਲਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਸੰਨੀ ਨੂੰ ਅਕਾਲੀ ਦਲ ਵੱਲੋਂ ਐਮ ਸੀ ਦੀ ਟਿੱਕਟ ਨਾਲ ਨਿਵਾਜਿਆ ਔਰ ਹੈਰਾਨੀ ਦੀ ਗੱਲ ਇਹ ਹੋਈ ਵੈਦ ਜੀ ਦਾ ਕਦ ਪਰਿਵਾਰ ਦਾ ਰੁੱਤਬਾ ਦੇਖਦੇ ਹੋਏ ਸਾਹਮਣੇ ਕੋਈ, ਪਰਿਤੀਦਿੰਦੀ ਨਹੀਂ ਖੜਾ ਹੋਇਆ ਸੰਨੀ ਬਿਨਾਂ ਮੁਕਾਬਲੇ ਜੇਤੂ ਹੋ ਗਿਆ ਹੁਣ ਹੋਰ ਵੱਧ ਚੜ੍ਹ ਕੇ ਲੋਗਾਂ ਦੇ ਕੰਮ ਕਰਨ ਲੱਗ ਪਿਆ ਹਸਪਤਾਲ਼ ਵੀ ਡਿਊਟੀ ਦਿੰਦਾ ਇਕ ਦਿਨ ਮੇਰੀ ਪਤਨੀ ਮੇਰੀ ਬੇਟੀ ਦੀ ਦਵਾਈ ਲੈਣ ਸੰਨੀ ਕੋਲ ਗਈ ਉੱਥੇ ਬਹੁਤ ਮਰੀਜ਼ਾਂ ਦੀ ਬਹੁਤ ਭੀੜ ਸੀ ਵਾਈਫ਼ ਨੇ ਸੰਨੀ ਕੋਲ ਮੇਰਾ ਨਾਮ ਲਿਆ ਕੀ ਮੈਂ ਸੋਨੂੰ ਨੁਸਰਤ ਦੀ ਵਾਈਫ਼ ਹਾਂ ਸੰਨੀ ਨੇ ਪਹਿਲਾਂ ਦਵਾਈ ਦਿੱਤੀ 150 ਰੁਪਏ ਨਰਸ ਨੇ ਮੰਗੇ ਪਰ ਸੰਨੀ ਨੇਂ ਪੈਸੇ ਲੈਣ ਤੋਂ ਇੰਨਕਾਰ ਕਰ ਦਿੱਤਾ ਵਾਈਫ਼ ਨੇਂ ਬਾਰ ਬਾਰ ਨਾਲ ਸੰਨੀ ਨੇ 500 ਦਾ ਨੋਟ ਫੜ ਲਿਆ ਪਰ ਬਾਕੀ ਪੈਸੇ ਵਾਪਿਸ ਨਾਂ ਕੀਤੇ ਵਾਈਫ਼ ਨੇਂ ਵੀ ਨਾ ਮੰਗੇ ਪਰ ਜਦੋਂ ਘਰ ਆ ਕੇ ਦੇਖਿਆ ਦਵਾਈ ਵਾਲੇ ਲਿਫ਼ਾਫ਼ੇ ਵਿੱਚ 500 ਦੇ ਦੋ ਨੋਟ ਸੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸੰਨੀ ਨੂੰ ਫੋਨ ਲਾ ਕੇ ਥੋੜਾ ਪਿਆਰ ਨਾਲ ਝਿੜਕਿਆ ਬਈ ਇਹ ਤੂੰ ਕੀ ਕੀਤਾ ਅੱਗੋਂ ਕਹਿੰਦਾ ਵੀਰੇ ਤੇਰੀ ਬੇਟੀ ਮੇਰੀ ਵੀ ਭਤੀਜੀ ਲੱਗਦੀ ਆ ਮੈਂ 500 ਸ਼ਗਨ ਦਿੱਤਾ ਏਦਾਂ ਦਾ ਬੰਦਾ ਸੀ ਸੰਨੀ ਫੇਰ ਵੈਦ ਜੀ ਦੇ ਜਾਣ ਤੋਂ ਬਾਅਦ ਹਸਪਤਾਲ ਨੂੰ ਚੈਰੀਟੇਬਲ ਹਸਪਤਾਲ ਬਣਾ ਦਿੱਤਾ ਗਿਆ ਬਹੁਤ ਸੋਹਣੀ ਬਿਲਡਿੰਗ ਬਣਾਈ ਮੈਨੂੰ ਫੋਨ ਕਰ ਕੇ ਕਹਿੰਦਾ ਸੋਨੂੰ ਵੀਰੇ ਇਹ ਤੁਹਾਡਾ ਹਸਪਤਾਲ ਹੈ ਫੇਰ ਸਾਰਾ ਕੰਮ ਮੇਰੀ ਦੇਖ ਰੇਖ ਵਿੱਚ ਹੋਇਆ ਜਿੰਵੇ ਪੱਖੇ, ਟੀਵੀ, ਗੀਜਰ, ਹੀਟਰ ਸਾਰੇ ਉੱਥੇ ਮੈਂ ਵਾਜਿਬ ਰੇਟ ਤੇ ਲਗਵਾ ਕੇ ਦਿੱਤੇ ਸੰਨੀ ਜਿੱਥੇ ਵੀ ਮਿਲਦਾ ਰੁੱਕ ਕੇ ਵੀਰ ਜੀ ਸਤਿ ਸ੍ਰੀ ਅਕਾਲ ਬੋਲ ਕੇ ਜਾਂਦਾ ਕੱਲੇ ਮੈਨੂੰ ਹੀ ਨਹੀਂ ਹਰ ਕਿਸੇ ਨੂੰ ਫੇਰ ਪਰਿਵਾਰ ਸਮੇਤ ਕੈਨੇਡਾ ਸ਼ਿਫਟ ਹੋ ਗਿਆ ਸਾਰਾ ਕਾਰੋਬਾਰ ਉੱਥੇ ਸੈੱਟ ਕਰ ਲਿਆ ਪਰ ਮੋਗੇ ਨਾਲ ਸੰਨੀ ਦਾ ਮੋਹ ਓਹਨੂੰ ਫ਼ੇਰ ਖਿੱਚ ਲਿਆਇਆ ਹਸਪਤਾਲ ਪਿੱਛੋਂ ਸੰਨੀ ਦੇ ਵੱਡੇ ਭੈਣ ਜੀ ਸੰਭਾਲਦੇ ਸੰਨ ਸੰਨੀ ਮਿੱਠੇ ਦਾ ਬਹੁਤ ਸ਼ੌਕੀਨ ਸੀ ਮੌਜੀ ਵੀਰੇ ਦੀ ਦੁਕਾਨ ਤੇ ਖੜ੍ਹੇ ਖੜ੍ਹੇ ਦੋ ਤਿੰਨ ਚਾਕਲੇਟ ਖਾ ਜਾਂਦਾ ਘਰ ਪਏ ਰਸਗੁੱਲੇ ਬਰਫੀ ਵੀ ਖਾਂਦਾ ਰਹਿੰਦਾ ਕਦੇ ਕਦੇ ਲੋਗਾਂ ਦੀ ਟੈਂਨਸ਼ਨ ਜਿਆਦਾ ਲੈ ਲੈਂਦਾ ਸੰਨੀ ਨੂੰ ਥੋੜੀ ਸ਼ੂਗਰ ਦੀ ਸ਼ਿਕਾਇਤ ਹੋ ਗਈ ਪਰ ਬੇਪਰਵਾਹ ਬੰਦਾ ਸੀ ਇਸ ਕਰਕੇ ਸ਼ੂਗਰ ਵੱਧ ਗਈ ਹੁਣ ਵੀ ਕੈਨੇਡਾ ਤੋਂ ਥੋੜ੍ਹੇ ਦਿਨ ਲਾ ਕੇ ਵਾਪਿਸ ਆਇਆ ਮੈਨੂੰ ਮਿਲਿਆ ਮੈਂ ਕਿਹਾ ਸੰਨੀ ਪ੍ਰੇਸ਼ਾਨ ਜਿਹਾ ਲੱਗਦਾ ਕਹਿੰਦਾ ਨਹੀਂ ਵੀਰੇ ਆਪਾਂ ਨੀ ਕਦੇ ਪ੍ਰੇਸ਼ਾਨ ਹੋਏ ਬੱਸ ਥੋੜੀਆਂ ਜਿੰਮੇਵਾਰੀ ਵੱਧ ਗਈ ਕਹਿੰਦਾ ਆਇਓ ਹਸਪਤਾਲ ਚਾਹ ਪੀਵਾਂਗੇ ਮੈਂ ਕਿਹਾ ਚੰਗਾ ਪਰ ਹੁਣ ਉਹ ਮੌਕਾ ਨਹੀਂ ਮਿਲਣਾ
ਕਿਉਂਕਿ 15 ਦਿਨ ਸ਼ੁਕਰਵਾਰ ਨੂੰ ਕਾਲੀ ਰਾਤ ਅਗਸਤ 2025 ਨੂੰ ਸੰਨੀ ਸਾਨੂੰ ਸਾਰਿਆਂ ਨੂੰ ਛੱਡ ਚਲਾ ਗਿਆ ਮੈਨੂੰ ਇਹ ਖ਼ਬਰ ਮੈਨੂੰ 16 ਅਗੱਸਤ ਵਾਲੇ ਦਿਨ ਮਿਲੀ ਕੀ ਸੰਨੀ ਨੂੰ ਸ਼ੂਗਰ ਦਾ ਅਟੈਕ ਹੋ ਗਿਆ ਜਿਸ ਦਿਨ ਸੰਨੀ ਦਾ ਸੰਸਕਾਰ ਹੋਇਆ ਦਿਲ ਪਹਿਲਾਂ ਹੀ ਉਦਾਸ ਸੀ ਉਸ ਦਿਨ ਨੁਸਰਤ ਸਾਬ ਜੀ ਦੀ ਬਰਸੀ ਸੀ ਤੇ ਸੰਨੀ ਉਤੋਂ ਹੋਰ ਦਰਦ ਦੇ ਗਿਆ ਯਾਰਾ ਤੂੰ ਬਾਕੀ ਮੇਰੇ ਤੇ ਮੇਰੇ ਦੋਸਤਾਂ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬਾਬਾ ਗੁਰੂ ਨਾਨਕ ਪਾਤਿਸ਼ਾਹ ਜੀ ਮਹਾਰਾਜ ਸੰਨੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਹੌਸਲਾ ਅਫਜ਼ਾਈ ਕਰਨ ਦਿਨ ਐਤਵਾਰ 24 ਅਗੱਸਤ ਨੂੰ ਗੁਰੂਦਵਾਰਾ ਸਾਹਿਬ ਛੇਂਵੀ ਪਾਤਿਸ਼ਾਹੀ ਬੁੱਕਣ ਵਾਲਾ ਰੋਡ ਤੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਟਾਈਮ ਬਾਰਾਂ ਤੋਂ ਇੱਕ ਵੱਜੇ ਹੋਵੇਗੀ.

“ਕਫਨ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀ,
ਪਰ ਲੋਕਾਂ ਦੀ ਭੀੜ ਇਹ ਦੱਸ ਦਿੰਦੀ ਹੈ ਕਿ
ਇਹ ਕਿਸੇ ਮਹਾਨ ਹਸਤੀ ਦਾ ਦਰਜਾ ਹੈ।”

ਵਾਹਿਗੁਰੂ ਜੀ.
ਸੋਨੂੰ ਨੁਸਰਤ ਮੋਗਾ.

Related posts

रेलवे में ‘स्वच्छता ही सेवा’ अभियान संकल्प के साथ शुरू

The Beats

वाणिज्यिक विभाग में वार्षिक स्वास्थ्य शिविर का आयोजन

The Beats

बीए अब कंप्यूटर साइंस में होगी, डा.मानिक कालेज में एडमीशन शुरू

The Beats

Leave a Comment