ਅਕਾਸ਼ ਬਾਵਾ ਨੂੰ ਬੈਰਾਗੀ ਵੈਲਫੇਅਰ ਬੋਰਡ ਜ਼ਿਲ੍ਹਾ ਮੋਗਾ ਦਾ ਚੇਅਰਮੈਨ ਨਿਯੁਕਤ ਕੀਤਾ *आकाश बावा को बैरागी वेलफेयर बोर्ड जिला मोगा का चेयरमैन नियुक्त किया गया

ਅਕਾਸ਼ ਬਾਵਾ ਨੂੰ ਬੈਰਾਗੀ ਵੈਲਫੇਅਰ ਬੋਰਡ ਜ਼ਿਲ੍ਹਾ ਮੋਗਾ ਦਾ ਚੇਅਰਮੈਨ ਨਿਯੁਕਤ ਕੀਤਾ

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸੌਂਪਿਆ ਨਿਯੁਕਤੀ ਪੱਤਰ, ਅਕਾਸ਼ ਬਾਵਾ ਨੇ ਮੁੱਖ ਮੰਤਰੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਕੀਤਾ ਧੰਨਵਾਦ

ਦਿ ਬੀਟਸ ਨਿਊਜ਼ ਨੈੱਟਵਰਕ | ਮੋਗਾ।

ਪੰਜਾਬ ਸਰਕਾਰ ਵੱਲੋਂ ਬੈਰਾਗੀ ਵੈਲਫੇਅਰ ਬੋਰਡ ਜ਼ਿਲ੍ਹਾ ਮੋਗਾ ਦੇ ਚੇਅਰਮੈਨ ਵਜੋਂ ਪਿੰਡ ਕਾਹਨ ਸਿੰਘ ਵਾਲਾ ਦੇ ਵਸਨੀਕ ਅਕਾਸ਼ਪ੍ਰੀਤ ਦਾਸ ਬਾਵਾ (ਅਕਾਸ਼ ਬਾਵਾ), ਪੁੱਤਰ ਸ੍ਰੀ ਹਿੰਮਤ ਦਾਸ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।

ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਅਕਾਸ਼ ਬਾਵਾ ਨੇ ਇਸ ਅਹਿਮ ਜ਼ਿੰਮੇਵਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਬੈਰਾਗੀ ਵੈਲਫੇਅਰ ਬੋਰਡ ਦੇ ਪੰਜਾਬ ਚੇਅਰਮੈਨ ਸ੍ਰੀ ਗੁਰਮੀਤ ਬਾਵਾ, ਐਡਵੋਕੇਟ ਬੂਟਾ ਸਿੰਘ ਅਤੇ ਸਮੁੱਚੇ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਅਕਾਸ਼ ਬਾਵਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਉਨ੍ਹਾਂ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦਿਆਂ ਜੋ ਭਰੋਸਾ ਪ੍ਰਗਟਾਇਆ ਗਿਆ ਹੈ, ਉਹ ਉਸ ‘ਤੇ ਖਰਾ ਉਤਰਨ ਲਈ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਬੈਰਾਗੀ ਸਮਾਜ ਸਮੇਤ ਹਰ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

 

डिप्टी कमिश्नर सागर सेतिया ने सौंपा नियुक्ति पत्र, आकाश बावा ने मुख्यमंत्री सहित समूची पार्टी लीडरशिप का जताया आभार

द बीट्स न्यूज़ नेटवर्क | मोगा।

पंजाब सरकार द्वारा बैरागी वेलफेयर बोर्ड जिला मोगा के चेयरमैन पद पर गांव काहन सिंह वाला निवासी आकाशप्रीत दास बावा (आकाश बावा), पुत्र श्री हिम्मत दास को नियुक्त किया गया है। इस संबंध में जिला डिप्टी कमिश्नर श्री सागर सेतिया ने उन्हें नियुक्ति पत्र सौंपा।

इस अवसर पर नवनियुक्त जिला चेयरमैन आकाश बावा ने इस महत्वपूर्ण जिम्मेदारी के लिए पंजाब के मुख्यमंत्री श्री भगवंत सिंह मान, हलका विधायक डॉ. अमनदीप कौर अरोड़ा, बैरागी वेलफेयर बोर्ड के पंजाब चेयरमैन श्री गुरमीत बावा, एडवोकेट बूटा सिंह तथा समूचे मोगा जिला प्रशासन का आभार व्यक्त किया।

आकाश बावा ने कहा कि पार्टी नेतृत्व द्वारा उनकी मेहनत और पार्टी के प्रति वफादारी को देखते हुए उन पर जो विश्वास जताया गया है, वह उस पर खरा उतरने के लिए पूरी निष्ठा, ईमानदारी और समर्पण के साथ कार्य करेंगे।

उन्होंने कहा कि वह जनसेवा के लिए हमेशा तत्पर रहेंगे तथा बैरागी समाज सहित प्रत्येक वर्ग की समस्याओं के समाधान और उनके हितों के लिए पूरी जिम्मेदारी से काम करेंगे।

द बीट्स न्यूज़ नेटवर्क
संपर्क: 7087570105

Leave a Reply

Your email address will not be published. Required fields are marked *